Application Puts Everything at Risk

 

Late last night, another decertification application was filed with the Ontario Labour Relations Board.

This is disturbing on just so many levels.

Decertifying puts everything you have now at risk. Those behind the decertification effort will no doubt tell you different, but they are lying. Once there is no longer a union at Parkview, the employer will be under absolutely no obligation to abide by anything in the collective agreement.

There is no reason to keep wages where they are now, let alone offer raises. Favouritism, already a problem can go ahead unchecked. Leaves of absence? Why would they? Without a union, the employer is under no obligation to offer this or any other benefit.

Much has been said about drivers at First Student earning a little more, with the collective li agreement being blamed for your pay not going up.

Well there’s and easy fix to that. We are about to begin bargaining for your new collective agreement. If the employer is so inclined to raise wages, they can do that at these talks – and we can have the new raises in place in a matter of weeks. We look forward to the employer tabling that proposal.

But we all know that’s not what this employer is likely to do.

The fact is, a decertification is a huge gift to the employer, releasing them of any obligation to live up to past promises about your pay, benefits and working conditions. They can give the best routes and anything else they want to their favourites.

You have to ask yourself, who benefits most from a decertification? Not you.

We have also heard disturbing reports of those behind the decertification showing up a people’s doors and threatening to tell the employer if they don’t sign the petition.

This is completely unacceptable, and an infringement of your rights to choose for yourself whether you will have a union. Fortunately, any vote will be held by secret ballot, and you can express your true feelings there.

We have been working hard to make big changes and are just about to elect a new bargaining committee, we have served notice to bargain and of course the very people pushing this decert are and have always been working with the company.

So who wins here? They do. They have told all of you that they will tell the employer if people don’t sign the petition, who does that to their co-workers? They are willing to have you lose everything for their own personal gain, seven-hour routes while people are laid off, the best routes, all to help the employer not have to face bargaining.

You deserve so much more.

We have also heard reports of the employer granting free access to new employees to intimidate them into signing the petition. Again, this is unacceptable, and an infringement on your fundamental rights.

The very people who have submitted this application have also encouraged people not to answer our calls or come to our town hall meetings. Why don’t they want you to talk to us? they have said there are issue. We have fixed these issues but still the intimidation continues, what aren’t they telling you? 

These bullying tactics are a clear indication of what life will be like without a union.

We will be reaching out more to keep you informed of any developments, but you can probably expect a formal secret ballot vote over the next week or so. Stay tuned. This is vital time.

What are you willing to risk, is now the question. Better wages, better benefits, better working conditions or having to negotiate all of these things on your own. Its time to take a stand and put this to rest once and for all so that we can get on with getting you a better collective agreement.

Hassan Mirza                   [email protected]            647-892-2341   

Justin Minello                   [email protected]          905-464-7275

Debbie Montgomery      [email protected]           416-220-6549    

Len Poirier                          [email protected]                 519-770-8820

 

ਅਰਜ਼ੀ ਨੇ ਸਭ ਕੁੱਝ ਦਾਅ ’ਤੇ ਲਗਾ ਦਿੱਤਾ 

ਕੱਲ ਦੇਰ ਰਾਤ ਓਨਟੇਰੀਓ ਲੇਬਰ ਰਿਲੇਸ਼ਨਜ਼ ਬੋਰਡ ਕੋਲ ਪ੍ਰਮਾਣਨ ਰੱਦ ਕਰਨ ਦੀ ਇੱਕ ਹੋਰ ਅਰਜ਼ੀ ਦਾਇਰ ਕੀਤੀ ਗਈ ਹੈ।

ਕਈ ਪੱਖਾਂ ਤੋਂ ਇਹ ਗੱਲ ਫਿਕਰਮੰਦ ਕਰਨ ਵਾਲੀ ਹੈ।

ਪ੍ਰਮਾਣਨ ਰੱਦ ਕਰਨ ਨਾਲ ਜੋ ਕੁੱਝ ਵੀ ਤੁਹਾਡੇ ਕੋਲ ਹੈ, ਉਹ ਸਭ ਦਾਅ ’ਤੇ ਲੱਗਦਾ ਹੈ। ਬਿਨਾ ਸ਼ੱਕ ਪ੍ਰਮਾਣਨ ਰੱਦ ਕਰਨ ਦੇ ਯਤਨਾਂ ਪਿਛਲੇ ਬੰਦੇ ਤੁਹਾਨੂੰ ਗੱਲ ਕੁੱਝ ਹੋਰ ਦੱਸਣਗੇ ਪਰ ਉਹ ਝੂਠ ਬੋਲਦੇ ਹਨ। ਇੱਕ ਵਾਰ ਪਾਰਕਵਿਊ ਵਿੱਚੋਂ ਯੂਨੀਅਨ ਖਤਮ ਹੋ ਗਈ ਤਾਂ ਰੁਜ਼ਗਾਰਦਾਤਾ ਦੀ ਸਾਂਝੇ ਸਮਝੌਤੇ (ਕੁਲੈਕਟਿਵ ਐਗਰੈਮੈਂਟ) ਵਿਚਲੀ ਕਿਸੇ ਵੀ ਮੱਦ ਦੀ ਪਾਲਣਾ ਦੀ ਬਿਲਕੁਲ ਵੀ ਕੋਈ ਜ਼ਿੰਮੇਵਾਰੀ ਨਹੀਂ ਰਹੇਗੀ।  

ਤਨਖਾਹਾਂ ਵਧਾਉਣ ਦੀ ਗੱਲ ਤਾਂ ਇੱਕ ਪਾਸੇ, ਜਿੱਥੇ ਹੁਣ ਹਨ, ਉੱਥੇ ਵੀ ਰੱਖਣ ਦੀ ਕੋਈ ਲੋੜ ਨਹੀਂ ਪੈਣੀ। ਭਾਈ-ਭਤੀਜਾਵਾਦ, ਜਿਹੜਾ ਪਹਿਲਾਂ ਹੀ ਇੱਕ ਸਮੱਸਿਆ ਬਣਿਆ ਹੋਇਆ ਹੈ, ਬੇਲਗਾਮ ਹੋ ਜਾਵੇਗਾ। ਹਾਜ਼ਰੀ ਤੋਂ ਛੁੱਟੀ ਚਾਹੀਦੀ ਹੈ? ਉਹ ਕਿਉਂ ਦੇਣਗੇ? ਬਿਨਾ ਯੂਨੀਅਨ ਦੇ ਰੁਜ਼ਗਾਰਦਾਤਾ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਇਹ ਜਾਂ ਕੋਈ ਹੋਰ ਲਾਭ ਪ੍ਰਦਾਨ ਕਰੇ।

ਕਾਫੀ ਕੁੱਝ ਇਸ ਬਾਰੇ ਕਿਹਾ ਗਿਆ ਹੈ ਕਿ ਫਸਟ ਸਟੂਡੈਂਟ ਦੇ ਡਰਾਈਵਰਾਂ ਨੂੰ ਥੋੜੇ ਜਿਹੇ ਪੈਸੇ ਵੱਧ ਮਿਲਦੇ ਹਨ ਅਤੇ ਤੁਹਾਡੀ ਤਨਖਾਹ ਨਾ ਵਧਣ ਦਾ ਜ਼ਿੰਮਾ ਕੁਲੈਕਟਿਵ ਐਗਰੀਮੈਂਟ ਦੇ ਸਿਰ ਲਾਇਆ ਗਿਆ ਹੈ।

ਠੀਕ ਹੈ, ਉਸਦਾ ਹੱਲ ਵੀ ਸੌਖਾ ਹੀ ਹੈ। ਅਸੀਂ ਨਵੇਂ ਕੁਲੈਕਟਿਵ ਐਗਰੀਮੈਂਟ ਲਈ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ। ਜੇ ਰੁਜ਼ਗਾਰਦਾਤਾ ਤਨਖਾਹਾਂ ਵਧਾਉਣ ਲਈ ਇੰਨ੍ਹਾ ਹੀ ਕਾਹਲਾ ਹੈ, ਤਾਂ ਗੱਲਬਾਤ ਦੌਰਾਨ ਵਧਾ ਸਕਦਾ ਹੈ – ਅਤੇ ਨਵੀਂ ਤਨਖਾਹ ਸਾਡੇ ਲਈ ਕੁੱਝ ਹਫਤਿਆਂ ਵਿੱਚ ਹੀ ਲਾਗੂ ਵੀ ਹੋ ਸਕੇਗੀ। ਅਸੀਂ ਤਾਂਘ ਰੱਖਾਂਗੇ ਕਿ ਰੁਜ਼ਗਾਰਦਾਤਾ ਇਹ ਪੇਸ਼ਕਸ਼ ਕਰੇ।

ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੁਜ਼ਗਾਰਦਾਤਾ ਦੀ ਇੰਝ ਕਰਨ ਦੀ ਗੁੰਜਾਇਸ਼ ਘੱਟ ਹੀ ਹੈ।

ਸੱਚੀ ਗੱਲ ਤਾਂ ਇਹ ਹੈ ਕਿ ਪ੍ਰਮਾਣਨ ਰੱਦ ਹੋਣਾ ਰੁਜ਼ਗਾਰਦਾਤਾ ਵਾਸਤੇ ਬੜਾ ਵੱਡਾ ਤੁਹਫਾ ਹੋਵੇਗਾ ਜਿਸ ਨਾਲ ਤੁਹਾਡੀ ਤਨਖਾਹ, ਭੱਤਿਆਂ ਅਤੇ ਕੰਮ ਦੇ ਹਾਲਾਤ ਬਾਰੇ ਪਿਛਲੇ ਸਮਿਆਂ ਦੌਰਾਨ ਕੀਤੇ ਕਿਸੇ ਵੀ ਵਾਅਦੇ ਤੋਂ ਉਸ ਨੂੰ ਮੁਕਤੀ ਮਿਲ ਜਾਵੇਗੀ। ਸਭ ਤੋਂ ਵਧੀਆ ਰੂਟ ਅਤੇ ਹੋਰ ਕੋਈ ਵੀ ਚੀਜ਼ ਉਹ ਆਪਣੇ ਚਹੇਤਿਆਂ ਵਿੱਚ ਵੰਡ ਸਕਣਗੇ।

ਤੁਹਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਪ੍ਰਮਾਣਨ ਰੱਦ ਹੋਣ ਦਾ ਸਭ ਤੋਂ ਵੱਧ ਫਾਇਦਾ ਕਿਸ ਨੂੰ ਹੋਵੇਗਾ? ਤੁਹਾਨੂੰ ਤਾਂ ਹੋਣਾ ਨਹੀਂ।

ਅਸੀਂ ਬੇਚੈਨ ਕਰਨ ਵਾਲੀਆਂ ਅਜਿਹੀਆਂ ਗੱਲਾਂ ਵੀ ਸੁਣੀਆਂ ਹਨ ਕਿ ਪ੍ਰਮਾਣਨ ਰੱਦ ਕਰਾਉਣ ਪਿਛਲੇ ਵਿਅਕਤੀ ਲੋਕਾਂ ਦੇ ਦਰੀਂ ਜਾ ਕੇ ਧਮਕਾ ਰਹੇ ਹਨ ਕਿ ਜੇ ਉਨ੍ਹਾਂ ਨੇ ਅਰਜ਼ੀ ’ਤੇ ਦਸਤਖਤ ਨਾ ਕੀਤੇ ਤਾਂ ਰੁਜ਼ਗਾਰਦਾਤਾ ਕੋਲ ਉਨ੍ਹਾਂ ਦੀ ਸ਼ਿਕਾਇਤ ਲਾਈ ਜਾਵੇਗੀ।

ਇਹ ਗੱਲ ਬਰਦਾਸ਼ਤ ਕੀਤੇ ਜਾਣ ਵਾਲੀ ਨਹੀਂ ਹੈ ਅਤੇ ਇਸ ਬਾਰੇ ਫੈਸਲਾ ਕਰ ਸਕਣ ਦੇ ਤੁਹਾਡੇ ਹੱਕ ਦੀ ਉਲੰਘਣਾ ਹੈ ਕਿ ਤੁਹਾਨੂੰ ਯੂਨੀਅਨ ਚਾਹੀਦੀ ਹੈ ਜਾਂ ਨਹੀਂ। ਖੁਸ਼ਕਿਸਮਤੀ ਨੂੰ ਕੋਈ ਵੀ ਵੋਟ ਗੁਪਤ ਮਤਦਾਨ ਦੇ ਤਰੀਕੇ ਨਾਲ ਪਵੇਗੀ, ਅਤੇ ਉਸ ਵੇਲੇ ਤੁਸੀਂ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕਰ ਲੈਣਾ।

ਅਸੀਂ ਵੱਡੀਆਂ ਤਬਦੀਲੀਆਂ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਇੱਕ ਨਵੀਂ ਬਾਰਗੇਨਿੰਗ ਕਮੇਟੀ ਬਣਾਉਣ ਹੀ ਵਾਲੇ ਹਾਂ। ਅਸੀਂ ਸੌਦੇਬਾਜ਼ੀ ਕਰਨ ਦਾ ਨੋਟਿਸ ਦੇ ਚੁੱਕੇ ਹਾਂ ਅਤੇ ਯਕੀਨਨ ਹੀ, ਇਸ ਪ੍ਰਮਾਣਨ ਨੂੰ ਰੱਦ ਕਰਨ ਲਈ ਜ਼ੋਰ ਲਾਉਣ ਵਾਲੇ ਲੋਕ ਪਹਿਲਾਂ ਵੀ, ਅਤੇ ਹੁਣ ਵੀ ਕੰਪਨੀ ਦਾ ਪੱਖ ਪੂਰ ਰਹੇ ਹਨ।

ਸੋ ਇੱਥੇ ਜਿੱਤ ਕਿਸਦੀ ਹੋਵੇਗੀ? ਉਨ੍ਹਾਂ ਦੀ ਹੀ ਹੋਣੀ ਹੈ। ਉਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈ ਕਿ ਜੇ ਲੋਕਾਂ ਨੇ ਅਰਜ਼ੀ ’ਤੇ ਦਸਤਖਤ ਨਾ ਕੀਤੇ ਤਾਂ ਉਹ ਰੁਜ਼ਗਾਰਦਾਤਾ ਕੋਲ ਉਨ੍ਹਾਂ ਦੀ ਸ਼ਿਕਾਇਤ ਲਾ ਦੇਣਗੇ। ਆਪਣੇ ਨਾਲ ਕੰਮ ਕਰਨ ਵਾਲਿਆਂ ਨਾਲ ਇੰਝ ਕੌਣ ਕਰਦਾ ਹੈ? ਆਪਣੇ ਨਿਜੀ ਫਾਇਦੇ ਵਾਸਤੇ, ਉਸ ਵੇਲ਼ੇ ਸੱਤ-ਘੰਟਿਆਂ ਦੇ ਰੂਟ ਲੈਣ ਵਾਸਤੇ ਜਦੋਂ ਲੋਕ ਲੇ-ਆਫ ਹੋ ਰਹੇ ਹੋਣ, ਉਹ ਤੁਹਾਡਾ ਸਭ ਕੁੱਝ ਦਾਅ ’ਤੇ ਲਾਉਣ ਲਈ ਰਾਜ਼ੀ ਹਨ ਤਾਂ ਜੋ ਸੌਦੇਬਾਜ਼ੀ ਤੋਂ ਬਚਣ ਵਿੱਚ ਉਹ ਰੁਜ਼ਗਾਰਦਾਤਾ ਦੀ ਮਦਦ ਕਰ ਸਕਣ।

ਤੁਹਾਡਾ ਹੱਕ ਇਸ ਤੋਂ ਕਿਤੇ ਵੱਧ ਬਣਦਾ ਹੈ।

ਅਸੀਂ ਇਹ ਖਬਰਾਂ ਵੀ ਸੁਣੀਆਂ ਹਨ ਕਿ ਰੁਜ਼ਗਾਰਦਾਤਾ ਨਵੇਂ ਕਰਮਚੀਆਂ ਨੂੰ ਮੁਫਤ ਰਸਾਈ ਦੇ ਰਿਹਾ ਹੈ ਤਾਂ ਕਿ ਅਰਜ਼ੀ ’ਤੇ ਦਸਤਖਤ ਕਰਨ ਲਈ ਉਨ੍ਹਾਂ ਨੂੰ ਦਬਾਇਆ ਜਾ ਸਕੇ। ਇਹ ਵੀ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਇਹ ਤੁਹਾਡੇ ਬੁਨਿਆਦੀ ਹੱਕਾਂ ਦੀ ਉਲੰਘਣਾ ਵੀ ਹੈ।

ਉਹ ਲੋਕ ਜਿਨ੍ਹਾਂ ਨੇ ਇਹ ਅਰਜ਼ੀ ਦਾਇਰ ਕੀਤੀ ਹੈ, ਉਨ੍ਹਾਂ ਨੇ ਲੋਕਾਂ ਨੂੰ ਇਹ ਹੱਲਾਸ਼ੇਰੀ ਵੀ ਦਿੱਤੀ ਹੈ ਕਿ ਸਾਡੇ ਫੋਨ ਨਾ ਚੁੱਕਣ, ਜਾਂ ਸਾਡੀਆਂ ਟਾਊਨ ਹਾਲ ਸਭਾਵਾਂ ਵਿੱਚ ਨਾ ਆਉਣ। ਕੀ ਵਜ੍ਹਾ ਹੈ ਕਿ ਉਹ ਤੁਹਾਨੂੰ ਸਾਡੇ ਨਾਲ ਗੱਲ ਨਹੀਂ ਕਰਨ ਦੇਣਾ ਚਾਹੁੰਦੇ? ਉਨ੍ਹਾਂ ਨੇ ਕਿਹਾ ਹੈ ਕਿ ਮਸਲੇ ਮੌਜੂਦ ਹਨ। ਅਸੀਂ ਇਨ੍ਹਾਂ ਮਸਲਿਆਂ ਨੂੰ ਹੱਲ ਕੀਤਾ ਹੈ ਪਰ ਡਰਾਉਣਾ-ਧਮਕਾਉਣਾ ਫਿਰ ਵੀ ਜਾਰੀ ਹੈ। ਕਿਹੜੀ ਗੱਲ ਹੈ ਜਿਹੜੀ ਉਹ ਤੁਹਾਨੂੰ ਦੱਸ ਨਹੀਂ ਰਹੇ।

ਡਰਾਉਣ-ਧਮਕਾਉਣ ਦੇ ਇਹ ਹਰਬੇ ਸਪਸ਼ਟ ਇਸ਼ਾਰਾ ਕਰਦੇ ਹਨ ਕਿ ਯੂਨੀਅਨ ਤੋਂ ਬਿਨਾ ਜ਼ਿੰਦਗੀ ਕਿੱਦਾਂ ਦੀ ਹੋਵੇਗੀ।

ਕਿਸੇ ਵੀ ਨਵੀਂ ਸਥਿਤੀ ਬਾਰੇ ਤੁਹਾਨੂੰ ਜਾਣਕਾਰ ਰੱਖਣ ਲਈ ਅਸੀਂ ਤੁਹਾਡੇ ਨਾਲ ਵਧੇਰੇ ਵਾਰ ਸੰਪਰਕ ਕਰਾਂਗੇ ਪਰ ਬਾਕਾਇਦਾ ਗੁਪਤ ਮਤਦਾਨ ਅਗਲੇ ਹਫਤੇ ਕੁ ਤਕ ਹੋਣ ਦੀ ਉਮੀਦ ਰੱਖ ਸਕਦੇ ਹੋ। ਸਾਡੇ ਸੰਪਰਕ ਵਿੱਚ ਰਹਿਣਾ। ਬੜਾ ਸਖਤ ਦੌਰ ਚਲ ਰਿਹਾ ਹੈ।

ਹੁਣ ਸਵਾਲ ਇਹ ਹੈ ਕਿ ਤੁਸੀਂ ਦਾਅ ’ਤੇ ਕੀ ਲਾ ਸਕਦੇ ਹੋ। ਚੰਗੇਰੀਆਂ ਤਨਖਾਹਾਂ, ਚੰਗੇਰੇ ਭੱਤੇ, ਕੰਮ-ਕਾਜ ਦੇ ਚੰਗੇਰੇ ਹਾਲਾਤ ਜਾਂ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਖੁਦ-ਸਿਰ ਹੋ ਕੇ ਸੌਦੇਬਾਜ਼ੀ ਕਰਨੀ ਪੈਣੀ? ਹੁਣ ਸਮਾਂ ਹੈ ਪੱਕੇ ਪੈਰੀ ਖੜ੍ਹਨ ਦਾ ਅਤੇ ਇਸ ਸਭ ਨੂੰ ਇੱਕ ਵਾਰੀ ਖਤਮ ਕਰ ਦੇਣ ਦਾ ਤਾਂ ਕਿ ਅਸੀਂ ਚੰਗੇਰੇ ਕੁਲੈਕਟਿਵ ਐਗਰੀਮੈਂਟ ਰਾਹੀਂ ਜ਼ਿੰਦਗੀ ਅੱਗੇ ਤੋਰੀਏ।

ਹਸਨ ਮਿਰਜ਼ਾ        [email protected]                647-892-2341

ਜਸਟਿਨ ਮਿਨੈਲੋ     [email protected]                 905-464-7275

ਡੈਬੀ ਮਿੰਟਗੁਮਰੀ     [email protected]                    416-220-6549 

ਲੈਨ ਪੌਇਰੀਏ        [email protected]                       519-770-8820