Parkview Big Decision

Big decisions

In a few days, you will be asked to make a huge decision on whether you want to continue as Unifor members. It’s a big decision, one that shouldn’t be taken lightly. Unifor has spent weeks identifying the issues needed to be fixed and talking to members about how to make things better.

  • We moved you to a new local, one that is definitely a better fit. The President is a school bus driver who knows the industry inside and out and understands the challenges you face every day because she drove a school bus for almost 30 years
  • We re-assigned your unit to a Unifor staff representative who brings decades of experience to the bargaining table and knows how to get the job done.
  • We suspended all dues because we identified that along the way there were mistakes made and, despite what some of our critics have said, having you as members is not at all about money.
  • We have committed to better communication, meetings and education - and will be paying for union reps to work full time for your bargaining unit over the next six months to get our Parkview members organized and informed

Unifor is a democratic union that relies not just on the local union president or national staff representative but also on the elected workplace reps. Many of you, through phone calls and our town hall meeting, raised some concerning issues about the lack of representation in your yard. Some of the very people you elected and trusted have spend all their time undermining the union - spending time spreading misinformation instead of representing you.

These very same people have threatened and bullied drivers into signing petition after petition, stating that they will inform the employer. They have told you not to answer the phone to us, to not come to town hall meetings, erase our communications. Why is that? Unifor has the right to advocate on behalf of the members who do want the union and there is more and more people everyday that are pledging their support.

Now they are asking you to walk away from the union weeks away from bargaining. WHY?

In your first agreement, we spent time on establishing a framework, the second agreement is all about building and improving that agreement.

  • Improving wages (you are in a position to be the highest paid drivers in Peel)
  • Strengthening vacation language and leave of absence language
  • Improving on health and safety and driver training
  • Ensuring that you have an improved process to grieve unfair practices, such as taking a leave and not losing your route on your return
  • The ability to have a say in the route you are assigned instead of routes being given out to the favourites
  • Ensure that you are being paid for all the work you do. If the company wants you to do more than your run , you should be paid for that

Without the union it will be up to you to negotiate with the company alone with no representation.

The drivers at Parkview transit deserve to see the next collective agreement. You deserve to know what’s possible. We are weeks away from getting to the bargaining table and getting an even better deal!

Join us at the upcoming town hall this Sunday February 14th, 2021 at 2pm. Lets talk about the upcoming bargaining, the vote process and any question or concerns you may have.   

Town Hall details

Unifor is inviting all Parkview members to attend an important Town Hall meeting, Sunday February 14, 2021:

  • Date: February 14, 2021
  • Time: 2:00 p.m. ET
  • Zoom link: https://unifor.zoom.us/j/94532110868?pwd=TWRKd2hrdDVBdjJjTkVqQjR1ZzRzQT09
  • Passcode: 283545
  • iPhone one-tap: 1-647-558-0588,,94532110868#  or 1-778-907-2071,,94532110868#
  • Phone: 1 647-558-0588  or 1-778-907-2071  or 1-204-272-7920  or 1-438-809-7799  or 1-587-328-1099  or 1-647-374-4685
  • Webinar ID: 945 3211 0868

ਵੱਡੇ ਫੈਸਲੇ

ਅਗਲੇ ਕੁੱਝ ਦਿਨਾਂ ਦੌਰਾਨ ਤੁਹਾਨੂੰ ਇਸ ਬਾਰੇ ਇੱਕ ਬਹੁਤ ਵੱਡਾ ਫੈਸਲਾ ਕਰਨ ਲਈ ਆਖਿਆ ਜਾਵੇਗਾ ਕਿ ਤੁਸੀਂ ਯੂਨੀਫੋਰ ਦੇ ਮੈਂਬਰ ਬਣੇ ਰਹਿਣਾ ਹੈ ਜਾਂ ਨਹੀਂ। ਇਹ ਇੱਕ ਬੇਹੱਦ ਵੱਡਾ ਫੈਸਲਾ ਹੈ, ਇੱਕ ਅਜਿਹਾ ਫੈਸਲਾ ਜਿਸਨੂੰ ਮਾੜੀ-ਮੋਟੀ ਗੱਲ ਕਹਿ ਕੇ ਟਾਲਿਆ ਨਹੀਂ ਜਾ ਸਕਦਾ। ਯੂਨੀਫੋਰ ਨੇ ਕਈ ਹਫਤੇ ਲਾ ਕੇ ਸੁਧਾਰ ਦੀ ਲੋੜ ਵਾਲੇ ਮੁੱਦਿਆਂ ਦੀ ਪਛਾਣ ਕੀਤੀ ਹੈ ਅਤੇ ਮੈਂਬਰਾਂ ਨੂੰ ਪੁੱਛਿਆ ਹੈ ਕਿ ਹਾਲਾਤ ਚੰਗੇ ਕਿਵੇਂ ਬਣਾਏ ਜਾਣ।

  • ਅਸੀਂਤੁਹਾਨੂੰ ਇੱਕ ਨਵੀਂ ਲੋਕਲ ਵਿੱਚ ਤਬਦੀਲ ਕੀਤਾ ਹੈ ਜੋ ਯਕੀਨਨ ਜ਼ਿਆਦਾ ਢੁਕਵੀਂ ਹੈ। ਉੱਥੇ ਦੀ ਪ੍ਰੈਜ਼ੀਡੈਂਟ ਖੁਦ ਇੱਕ ਸਕੂਲ ਬੱਸ ਡਰਾਈਵਰ ਹੈ ਜਿਸ ਨੂੰ ਉਦਯੋਗ ਦਾ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਪਤਾ ਹੈ ਅਤੇ ਤੁਹਾਨੂੰ ਹਰ ਰੋਜ਼ ਪੇਸ਼ ਚੁਣੌਤੀਆਂ ਬਾਰੇ ਸਮਝਦੀ ਹੈ ਕਿਉਂਕਿ ਉਸ ਨੇ ਲਗਭਗ 30 ਸਾਲ ਸਕੂਲ ਬੱਸ ਚਲਾਈ ਹੈ।
  • ਅਸੀਂਤੁਹਾਡੀ ਯੂਨਿਟ ਨੂੰ ਯੂਨੀਫੋਰ ਦੇ ਅਜਿਹੇ ਸਟਾਫ ਨੁਮਾਇੰਦੇ ਕੋਲ ਤਬਦੀਲ ਕੀਤਾ ਹੈ ਜਿਹੜਾ ਸੌਦੇਬਾਜ਼ੀ ਵਾਸਤੇ ਦਹਾਕਿਆਂ ਦਾ ਤਜਰਬਾ ਲੈਕੇ ਆਇਆ ਹੈ ਅਤੇ ਜਿਸਨੂੰ ਪਤਾ ਹੈ ਕਿ ਕੰਮ ਕਿਵੇਂ ਕਰਾਉਣਾ ਹੈ।
  • ਅਸੀਂਸਾਰੇ ਡਿਊਜ਼ ਮੁਲਤਵੀ ਕਰ ਦਿੱਤੇ ਹਨ ਕਿਉਂਕਿ ਅਸੀਂ ਪਤਾ ਲਾਇਆ ਹੈ ਕਿ ਪਿਛੋਕੜ ਵਿੱਚ ਗਲਤੀਆਂ ਹੋਈਆਂ ਹਨ ਅਤੇ, ਸਾਡੀ ਨੁਕਤਾਚੀਨੀ ਕਰਨ ਵਾਲੇ ਜੋ ਵੀ ਕਹਿਣ, ਉਸਦੇ ਬਾਵਜੂਦ ਤੁਹਾਨੂੰ ਮੈਂਬਰ ਦੇ ਤੌਰ ’ਤੇ ਨਾਲ ਕੇ ਚੱਲਣ ਦਾ ਮਕਸਦ ਸਿਰਫ ਪੈਸੇ ਤਾਂ ਨਹੀਂ ਹੈ।  
  • ਅਸੀਂਚੰਗੇਰੇ ਸੰਚਾਰ, ਮੀਟਿੰਗਾਂ ਅਤੇ ਵਿੱਦਿਆ ਪ੍ਰਤੀ ਪੱਕਾ ਇਰਾਦਾ ਰੱਖਦੇ ਹਾਂ ਅਤੇ ਤੁਹਾਡੇ ਸੌਦੇਬਾਜ਼ੀ (ਬਾਰਗੇਨਿੰਗ)  ਯੂਨਿਟ ਵਿੱਚ ਅਗਲੇ ਛੇ ਮਹੀਨੇ ਦੌਰਾਨ ਪਾਰਕਵਿਊ ਮੈਂਬਰਾਂ ਨੂੰ ਜੱਥੇਬੰਦ ਅਤੇ ਜਾਗਰੂਕ ਕਰਨ ਲਈ ਯੂਨੀਅਨ ਰੈਪਾਂ ਵਾਸਤੇ ਅਦਾਇਗੀ ਕਰਾਂਗੇ।

ਯੂਨੀਫੋਰ ਇੱਕ ਜ਼ਮਹੂਰੀ ਯੂਨੀਅਨ ਹੈ ਜਿਹੜੀ ਨਾ ਸਿਰਫ ਲੋਕਲ ਯੂਨੀਅਨ ਪ੍ਰੈਜ਼ੀਡੈਂਟ ਜਾਂ ਕੌਮੀ ਸਟਾਫ ਨੁਮਾਇੰਦੇ ’ਤੇ, ਬਲਕਿ ਰੁਜ਼ਗਾਰ-ਸਥਲ ਵਿਖੇ ਚੁਣੇ ਗਏ ਗਏ ਨੁਮਾਇੰਦਿਆਂ ’ਤੇ ਵੀ ਨਿਰਭਰ ਕਰਦੀ ਹੈ। ਤੁਹਾਡੇ ਵਿੱਚੋਂ ਅਨੇਕਾਂ ਨੇ ਫੋਨ ਕਾਲਾਂ ਅਤੇ ਸਾਡੀਆਂ ਟਾਊਨ ਹਾਲ ਮੀਟਿੰਗਾਂ ਰਾਹੀਂ ਤੁਹਾਡੇ ਯਾਰਡ ਵਿੱਚ ਨੁਮਾਇੰਦਗੀ ਦੀ ਕਮੀ ਬਾਰੇ ਕੁੱਝ ਚਿੰਤਾਜਨਕ ਮੁੱਦੇ ਉਠਾਏ ਹਨ। ਤੁਹਾਡੇ ਵੱਲੋਂ ਹੀ ਚੁਣੇ ਗਏ ਅਤੇ ਭਰੋਸੇ ਵਾਲੇ ਬੰਦਿਆਂ ਨੇ ਸਾਰਾ ਸਮਾਂ ਯੂਨੀਅਨ ਦੀ ਜੜਾਂ ਵਿੱਚ ਤੇਲ ਦਿੰਦਿਆਂ ਬਤੀਤ ਕੀਤਾ ਹੈ, ਸਮਾਂ ਤੁਹਾਡੀ  ਨੁਮਾਇੰਦਗੀ ਕਰਨ ਦੀ ਜਗ੍ਹਾ ਗਲਤ ਜਾਣਕਾਰੀ ਫੈਲਾਉਂਦਿਆਂ ਬਿਤਾਇਆ ਹੈ।

ਇਹ ਹੀ ਉਹ ਬੰਦੇ ਹਨ ਜਿਨ੍ਹਾਂ ਨੇ ਡਰਾਈਵਰਾਂ ਨੂੰ ਇੱਕ ਤੋਂ ਬਾਅਦ ਦੂਜੀ ਅਰਜ਼ੀ ’ਤੇ ਦਸਤਖਤ ਕਰਨ ਲਈ ਧਮਕਾਇਆ ਅਤੇ ਦਬਕਾਇਆ ਹੈ ਕਿ ਉਹ ਰੁਜ਼ਗਾਰ-ਦਾਤਾ ਕੋਲ ਸ਼ਿਕਾਇਤ ਲਗਾ ਦੇਣਗੇ। ੳਨ੍ਹਾਂ ਨੇ ਤੁਹਾਨੂੰ ਕਿਹਾ ਹੈ ਕਿ ਸਾਡਾ ਫੋਨ ਨਾ ਚੁੱਕੋ, ਟਾਊਨ ਹਾਲ ਇਜਲਾਸਾਂ ਵਿੱਚ ਨਾ ਆਉ, ਸਾਡੇ ਸੁਨੇਹੇ ਮਿਟਾ ਦਿਉ। ਇਹ ਕਿਉਂ ਬਈ? ਯੂਨੀਫੋਰ ਨੂੰ ਹੱਕ ਹੈ ਕਿ ਉਨ੍ਹਾਂ ਮੈਂਬਰਾਂ ਦੀ ਬਿਨਾ ’ਤੇ ਵਕਾਲਤ ਕਰਨ ਜਿਹੜੇ ਯੂਨੀਅਨ ਚਾਹੁੰਦੇ ਹਨ। ਅਤੇ ਹਰ ਰੋਜ਼ ਸਾਡੀ ਹਿਮਾਇਤ ਦਾ ਵਾਅਦਾ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਹੁਣ ਜਦੋਂ ਸੌਦੇਬਾਜ਼ੀ ਤੋਂ ਯੂਨੀਅਨ ਕੁੱਝ ਹਫਤੇ ਹੀ ਦੂਰ ਹੈ, ਉਹ ਤੁਹਾਨੂੰ ਕਹਿ ਰਹੇ ਨੇ ਕਿ ਪਾਸਾ ਵੱਟ ਲਉ। ਕਿਉਂ

ਤੁਹਾਡੇ ਪਹਿਲੇ ਇਕਰਾਰਨਾਮੇ ਵਿੱਚ ਅਸੀਂ ਇੱਕ ਢਾਂਚਾ ਸਥਾਪਤ ਕਰਨ ਲਈ ਸਮਾਂ ਲਾਇਆ ਸੀ, ਦੂਜਾ ਇਕਰਾਰਨਾਮਾ ਇਸ ਇਕਰਾਰਨਾਮੇ ਨੂੰ ਅੱਗੇ ਵਧਾਉਣ ਅਤੇ ਸੁਧਾਰਨ ਬਾਰੇ ਹੈ।

  • ਤਨਖਾਹ ਸੁਧਾਰਨਾ (ਤੁਸੀਂਪੀਲ ਵਿੱਚ ਸਭ ਤੋਂ ਵੱਧ ਤਨਖਾਹ ਵਾਲੇ ਡਰਾਈਵਰ ਬਣਨ ਦੀ ਹਾਲਤ ਵਿੱਚ ਹੋ)
  • ਵੈਕੇਸ਼ਨ ਦੀਇਬਾਰਤ ਅਤੇ ਗੈਰ-ਹਾਜ਼ਰੀ ਦੀ ਛੁੱਟੀ ਦੀ ਇਬਾਰਤ ਮਜ਼ਬੂਤ ਕਰਨਾ
  • ਸਿਹਤ ਅਤੇ ਸਲਾਮਤੀ ਅਤੇ ਡਰਾਈਵਰਾਂ ਦੀ ਸਿਖਲਾਈ ਸੁਧਾਰਨਾ
  • ਇਹ ਯਕੀਨੀਬਣਾਉਣਾ ਕਿ ਤੁਹਾਡੇ ਅਨਿਆਂਕਾਰੀ ਵਤੀਰਿਆਂ ਦੇ ਨਿਵਾਰਨ ਦੀ ਕਾਰਵਾਈ ਵਿੱਚ ਸੁਧਾਰ ਹੋਵੇ, ਜਿਵੇਂ ਛੁੱਟੀ ਲੈਣਾ ਅਤੇ ਵਾਪਸੀ ਉੱਤੇ ਆਪਣਾ ਰੂਟ ਨਾ ਗਵਾਉਣਾ
  • ਤੁਹਾਨੂੰਮਿਲੇ ਰੂਟ ਸੰਬੰਧੀ ਜ਼ੋਰ ਨਾਲ ਗੱਲ ਕਹਿਣ ਦੀ ਕਾਬਲੀਅਤ, ਬਜਾਏ ਇਸ ਦੇ ਕਿ ਰੂਟ ਆਪਣੇ ਚਹੇਤਿਆ ਨੂੰ ਦੇ ਦਿੱਤੇ ਜਾਣ  
  • ਇਹ ਯਕੀਨੀਬਣਾਉਣਾ ਕਿ ਤੁਹਾਨੂੰ ਕੀਤੇ ਸਾਰੇ ਕੰਮ ਬਦਲੇ ਅਦਾਇਗੀ ਹੋਵੇ। ਜੇ ਕੰਪਨੀ ਚਾਹੇ ਕਿ ਤੁਸੀਂ ਆਪਣੇ ਗੇੜੇ ਤੋਂ ਇਲਾਵਾ ਕੋਈ ਕੰਮ ਕਰੋਂ, ਤਾਂ ਤੁਹਾਨੂੰ ਉਸ ਦੇ ਪੈਸੇ ਮਿਲਣੇ ਚਾਹੀਦੇ ਹਨ।

ਯੂਨੀਅਨ ਤੋਂ ਬਿਨਾ, ਇਹ ਭਾਰ ਤੁਹਾਡੇ ਸਿਰ ਹੋਵੇਗਾ ਕਿ ਬਿਨਾ ਨੁਮਾਇੰਦਗੀ ਤੋਂ ਕੰਪਨੀ ਨਾਲ ਖੁਦ ਗੱਲ ਕਰੋਂ।  

ਪਾਰਕਵਿਊ ਟਰਾਂਜ਼ਿਟ ਦੇ ਡਰਾਈਵਰਾਂ ਦਾ ਹੱਕ ਬਣਦਾ ਹੈ ਕਿ ਅਗਲਾ ਕੁਲੈਕਟਿਵ ਐਗਰੀਮੈਂਟ ਉਨ੍ਹਾਂ ਨੂੰ ਮਿਲੇ। ਜੋ ਹੋ ਸਕਦਾ ਹੈ, ਤੁਹਾਨੂੰ ਮਿਲਣਾ ਚਾਹੀਦਾ ਹੈ। ਅਸੀਂ ਸੌਦੇਬਾਜ਼ੀ ਦੀ ਮੇਜ਼ ਤੋਂ ਅਤੇ ਇੱਕ ਹੋਰ ਵੀ ਚੰਗੇਰੇ  ਸੌਦੇ ਤੋਂ ਕੁੱਝ ਹਫਤੇ ਹੀ ਪਰ੍ਹੇ ਹਾਂ।

ਇਸ ਐਤਵਾਰ, 14 ਫਰਵਰੀ 2021 ਨੂੰ ਦੁਪਿਹਰ 2 ਵਜੇ ਹੋਣ  ਵਾਲੀ ਸਾਡੀ ਟਾਊਨ ਹਾਲ ਸਭਾ ਵਿੱਚ  ਸਾਡੇ ਨਾਲ ਸ਼ਾਮਲ ਹੋਵੋ। ਆਉ ਆਪਾਂ  ਹੋਣ ਵਾਲੀ ਸੌਦੇਬਾਜ਼ੀ ਬਾਰੇ, ਵੋਟਾਂ ਦੀ ਕਾਰਵਾਈ ਬਾਰੇ ਅਤੇ ਹੋ ਸਕਣ ਵਾਲੇ ਤੁਹਾਡੇ ਕਿਸੇ ਵੀ ਸਵਾਲ ਜਾਂ ਤੌਖਲੇ ਬਾਰੇ ਗੱਲ ਕਰੀਏ।

ਟਾਊਨ ਹਾਲ ਦੇ ਵੇਰਵੇ

ਯੂਨੀਫੋਰ ਸਾਰੇ ਪਾਰਕਵਿਊ ਮੈਂਬਰਾਂ ਨੂੰ ਸੱਦਾ ਦਿੰਦੀ ਹੈ ਕਿ ਐਤਵਾਰ, 14 ਫਰਵਰੀ 2021 ਨੂੰ ਦੁਪਿਹਰ 2 ਵਜੇ ਹੋਣ  ਵਾਲੀ ਸਾਡੀ ਅਹਿਮ ਟਾਊਨ ਹਾਲ ਸਭਾ ਵਿੱਚ ਹਾਜ਼ਰ ਹੋਵੋ

 

  • ਮਿਤੀ: ਐਤਵਾਰ, 14 ਫਰਵਰੀ 2021
  • ਸਮਾਂ:ਦੁਪਿਹਰ 2:00 ਵਜੇ, ਈਸਟਰਨ ਟਾਈਮ
  • ਜ਼ੂਮ ਲਿੰਕ: https://unifor.zoom.us/j/94532110868?pwd=TWRKd2hrdDVBdjJjTkVqQjR1ZzRzQT09
  • ਪਾਸਕੋਡ: 283545
  • ਆਈਫੋਨ ਵੰਨ ਟੈਪ: 1-647-558-0588,,94532110868#  or 1-778-907-2071,,94532110868#
  • ਫੋਨ: 1 647-558-0588 ਜਾਂ 1-778-907-2071 ਜਾਂ 1-204-272-7920 ਜਾਂ 1-438-809-7799 ਜਾਂ 1-587-328-1099  ਜਾਂ 1-647-374-4685
  • ਵੈੱਬੀਨਾਰ ਆਈ ਡੀ: 945 3211 0868

 

Unifor
http://join.unifor.org/