Parkview Gains

What you have to gain

You deserve more. That much is obvious. A lot more.

The conversations that we have had with hundreds of drivers has been amazing over the last month. Drivers have expressed frustration and given us some constructive feedback but we have also heard many stories of why the union at Parkview is so important.

A union contract is a binding legal and enforceable agreement that sets out your wages, benefits and working conditions. Negotiating a new collective agreement is the only way to guarantee the wages and working conditions you deserve. 

The pandemic has been hard for all of us and this year will continue to be challenging. Unifor has been fighting for school bus drivers for decades and putting that experience to work for you will be very important. Your new local and staff rep are already putting their knowledge and experience to work helping you. They have combed your collective agreement and have some ideas for improvement. We know that after being in one collective agreement you too have also identified where we need to strengthen language, add and delete. We know that you are in the best position to get a better deal! We are weeks away from sitting down with your employer to talk about wages, benefits and working conditions. Now is not the time to start all over again on your own.  

Some of the priorities already identified, through comparing collective agreements, and many conversations with you are listed below.

These are just a few of the items your new local president and staff rep have identified, with your invaluable help on the phones. Achieving these priorities, however, requires staying with Unifor and turning everyone’s attention to getting you a new and better collective agreement.

You deserve no less.

  • Wages. How much you make an hour is a major priority, but so too is how many hours you are paid for. Removing the obligation to accept other routes while on minimum guarantee will also be a priority. If you are asked to do more than your route, you should be paid for that.
  • Benefits. Besides wages, benefits have perhaps the greatest impact on your daily life, and there is lots of room for improvements.
  • Vacations. Most take vacations when school is off – March Break, summers, Christmas, etc – but sometimes you need time off during the school year. You deserve that right. Implementing a vacation booking procedure would allow those wishing vacation time the ability to book, even during the school year.
  • Leaves of absence. Unifor has negotiated leaves of absence provisions for drivers across Ontario, and see plenty of room for improvement in your current collective agreement.

We would propose proven language from other school bus contracts that allow for various leave provisions that secure the ability to return to your current runs if you return as scheduled.

  • Health and safety. Your current contract has little beyond legislative provisions on health and safety. That needs to change. You are certified under the OLRB and you deserve the right to work under the regulations and guidance of a functioning workplace Joint Health and Safety Committee.
  • Union rights. Your new Local is committed to working with you every day, and we need language in the collective agreement recognizing the local’s right to keep you informed and to defend your rights. New member orientation, regular union meetings and access to membership meeting notices at work.

These are just some of the identified items that together will be a priority at the bargaining table. Unifor is a member-driven union, that means you pick your leadership and your bargaining team. Preparations for you to elect your bargaining committee are underway. The committee and local will work with you to develop a bargaining strategy and priorities for a new collective agreement.

 

ਤੁਹਾਨੂੰ ਕੀ ਫਾਇਦਾ ਹੋਵੇਗਾ

ਤੁਹਾਡੀ ਹੱਕਦਾਰੀ ਵਧੇਰੇ ਹੈ। ਇਹ ਬਿਲਕੁਲ ਸਾਫ ਗੱਲ ਹੈ। ਕਾਫੀ ਵਧੇਰੇ।

ਪਿਛਲੇ ਮਹੀਨੇ ਦੌਰਾਨ ਜਿਹੜੇ ਵਿਚਾਰ-ਵਟਾਂਦਰੇ ਅਸੀਂ ਸੈਂਕੜੇ ਡਰਾਈਵਰਾਂ ਨਾਲ ਕੀਤੇ, ਉਹ ਬੜੇ ਸ਼ਾਨਦਾਰ ਰਹੇ ਹਨ। ਡਰਾਈਵਰਾਂ ਨੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ ਅਤੇ ਸਾਨੂੰ ਕੁੱਝ ਉਸਾਰੂ ਰਾਇ ਵੀ ਦੱਸੀ ਹੈ। ਪਰ ਅਸੀਂ ਅਜਿਹੀਆਂ ਵੀ ਅਨੇਕਾਂ ਕਹਾਣੀਆਂ ਸੁਣੀਆਂ ਹਨ ਕਿ ਪਾਰਕਵਿਊ ਵਿਖੇ ਯੂਨੀਅਨ ਅਹਿਮ ਕਿਉਂ ਹੈ।

ਯੂਨੀਅਨ ਦਾ ਇਕਰਾਰਨਾਮਾ ਕਾਨੂੰਨੀ ਤੌਰ ’ਤੇ ਪਾਬੰਦ ਕਰਨ ਅਤੇ ਲਾਗੂ ਕੀਤੇ ਜਾਣ ਵਾਲਾ ਸਮਝੌਤਾ ਹੁੰਦਾ ਹੈ ਜਿਸ ਵਿੱਚ ਤੁਹਾਡੀ ਤਨਖਾਹ, ਭੱਤੇ ਅਤੇ ਰੁਜ਼ਗਾਰ ਦੇ ਹਾਲਾਤ ਦੱਸੇ ਹੁੰਦੇ ਹਨ। ਕਿਸੇ ਨਵੇਂ ਕੁਲੈਕਟਿਵ ਐਗਰੀਮੈਂਟ ਲਈ ਸੌਦੇਬਾਜ਼ੀ ਉਨ੍ਹਾਂ ਤਨਖਾਹਾਂ ਅਤੇ ਰੁਜ਼ਗਾਰ ਦੇ ਹਾਲਾਤ ਦੀ ਗਰੰਟੀ ਦਾ ਇੱਕੋ-ਇੱਕ ਤਰੀਕਾ ਹੁੰਦਾ ਹੈ ਜੋ ਤੁਹਾਡਾ ਹੱਕ ਬਣਦੇ ਹਨ।  

ਮਹਾਂਮਾਰੀ ਸਾਡੇ ਸਾਰਿਆਂ ਲਈ ਔਖੀ ਰਹੀ ਹੈ ਅਤੇ ਇਹ ਸਾਲ ਵੀ ਚੁਣੌਤੀਆਂ-ਭਰਪੂਰ ਰਹੇਗਾ। ਯੂਨੀਫੋਰ ਸਕੂਲ ਬੱਸ ਡਰਾਈਵਰਾਂ ਲਈ ਦਹਾਕਿਆਂ ਤੋਂ ਲੜਦੀ ਆਈ ਹੈ ਅਤੇ ਉਸ ਤਜਰਬੇ ਨੂੰ ਤੁਹਾਡੇ ਮਾਮਲੇ ਵਿੱਚ ਵਰਤਣਾ ਬੜਾ ਅਹਿਮ ਹੋਵੇਗਾ। ਤੁਹਾਡਾ ਨਵਾਂ ਲੋਕਲ ਅਤੇ ਸਟਾਫ ਰੈਪ ਪਹਿਲਾਂ ਹੀ ਆਪਣੇ ਗਿਆਨ ਅਤੇ ਤਜਰਬੇ ਨੂੰ ਤੁਹਾਡੇ ਹਿਤ ਵਿੱਚ ਵਰਤ ਰਹੇ ਹਨ। ਉਨ੍ਹਾਂ ਨੇ ਤੁਹਾਡਾ ਕੁਲੈਕਟਿਵ ਐਗਰੀਮੈਂਟ ਪੜਚੋਲਿਆ ਹੈ ਅਤੇ ਸੁਧਾਰ ਬਾਰੇ ਉਨ੍ਹਾਂ ਦੇ ਕੁੱਝ ਵਿਚਾਰ ਹਨ। ਅਸੀਂ ਜਾਣਦੇ ਹਾਂ ਕਿ ਇੱਕ ਕੁਲੈਕਟਿਵ ਐਗਰੀਮੈਂਟ ਤਹਿਤ ਚੱਲਣ ਉਪਰੰਤ ਤੁਹਾਨੂੰ ਵੀ ਪਤਾ ਹੋਵੇਗਾ ਕਿ ਇਬਾਰਤ ਵਿੱਚ ਸੁਧਾਰ ਦੀ ਗੁੰਜਾਇਸ਼ ਕਿੱਥੇ ਹੈ, ਕੀ ਮਿਟਾਉਣਾ ਹੈ ਅਤੇ ਕੀ ਨਵੀਂ ਚੀਜ਼  ਵਿੱਚ ਲਿਖਣੀ ਹੈ। ਸਾਨੂੰ ਪਤਾ ਹੈ ਕਿ ਇੱਕ ਚੰਗੇਰਾ ਸੌਦਾ ਹਾਸਲ ਕਰਨ ਲਈ ਸਭ ਤੋਂ ਵਧੀਆ ਹਾਲਤ ਵਿੱਚ ਤੁਸੀਂ ਖੁਦ ਹੋ! ਕੁੱਝ ਹਫਤਿਆਂ ਵਿੱਚ ਹੀ ਅਸੀਂ ਤਨਖਾਹਾਂ, ਭੱਤਿਆਂ ਅਤੇ ਰੁਜ਼ਗਾਰ ਦੇ ਹਾਲਾਤ ਬਾਰੇ ਤੁਹਾਡੇ ਰੁਜ਼ਗਾਰਦਾਤਾ ਨਾਲ ਰਲ਼ ਕੇ ਬੈਠਾਂਗੇ। ਇਸ ਲਈ ਆਪਣੇ ਵੱਲੋਂ ਹਰ ਚੀਜ਼ ਨਵੇਂ ਸਿਰਿਉਂ ਕਰਨ ਲਈ ਹੁਣ ਸਮਾਂ ਨਹੀਂ ਹੈ। 

ਕੁਲੈਕਟਿਵ ਐਗਰੀਮੈਂਟਾਂ ਦੀ ਤੁਲਨਾ ਅਤੇ ਤੁਹਾਡੇ ਨਾਲ ਅਨੇਕਾਂ ਵਿਚਾਰ-ਵਟਾਂਦਰਿਆਂ ਰਾਹੀਂ ਜਿਨ੍ਹਾਂ ਕੁੱਝ ਤਰਜੀਹਾਂ ਦੀ ਪਹਿਲਾਂ ਹੀ ਸ਼ਨਾਖਤ ਕੀਤੀ ਜਾ ਚੁੱਕੀ ਹੈ, ਉਹ ਅੱਗੇ ਦਰਜ ਹਨ।

ਇਹ ਕੁੱਝ ਕੁ ਮੱਦਾਂ ਹਨ ਜਿਨ੍ਹਾਂ ਦੀ ਸ਼ਨਾਖਤ ਤੁਹਾਡੇ ਲੋਕਲ ਪ੍ਰੈਜ਼ੀਡੈਂਟ ਅਤੇ ਸਟਾਫ ਰੈਪ ਨੇ ਫੋਨ ਰਾਹੀਂ ਤੁਹਾਡੀ ਬੇਸ਼ਕੀਮਤੀ ਮਦਦ ਨਾਲ ਕੀਤੀ ਹੈ। ਪਰ ਇਨ੍ਹਾਂ ਤਰਜੀਹਾਂ ਨੂੰ ਹਾਸਲ ਕਰਨ ਲਈ ਲੋੜ ਪਵੇਗੀ ਕਿ ਯੂਨੀਫੋਰ ਨਾਲ ਬਰਕਰਾਰ ਰਿਹਾ ਜਾਵੇ, ਅਤੇ ਹਰ ਕਿਸੇ ਦਾ ਧਿਆਨ ਤੁਹਾਨੂੰ ਇੱਕ ਨਵਾਂ ਅਤੇ ਚੰਗੇਰਾ ਕੁਲੈਕਟਿਵ ਐਗਰੀਮੈਂਟ ਹਾਸਲ ਕਰ ਕੇ ਦੇਣ ’ਤੇ ਲੱਗੇ।

ਤੁਹਾਡਾ ਹੱਕ ਇਸਤੋਂ ਘੱਟ ਹਾਸਲ ਕਰਨ ਦਾ ਨਹੀਂ ਹੈ।

  • ਤਨਖਾਹਾਂ। ਤੁਹਾਨੂੰਘੰਟੇ ਦੇ ਕਿੰਨ੍ਹੇ ਪੈਸੇ ਮਿਲਣ, ਇਹ ਤਾਂ ਤਰਜੀਹ ਹੈ ਹੀ। ਪਰ ਇਹ ਵੀ ਤਰਜੀਹ ਹੈ ਕਿ ਤੁਹਾਨੂੰ ਕਿੰਨ੍ਹੇ ਘੰਟਿਆਂ ਦੇ ਪੈਸੇ ਮਿਲਣ। ਘੱਟੋ-ਘੱਟ ਗਰੰਟੀ ਉੱਤੇ ਹੀ ਹੋਰ ਰੂਟ ਮਨਜ਼ੂਰ ਕਰਨ ਦੀ ਜ਼ਿੰਮੇਵਾਰੀ ਹਟਾਉਣਾ ਵੀ ਤਰਜੀਹ ਹੈ। ਜੇ ਤੁਹਾਨੂੰ ਆਪਣੇ ਰੂਟ ਤੋਂ ਵਧੇਰੇ ਕਰਨ ਲਈ ਆਖਿਆ ਜਾਂਦਾ ਹੈ, ਤਾਂ ਤੁਹਾਨੂੰ ਉਸ ਦੇ ਪੈਸੇ ਮਿਲਣੇ ਚਾਹੀਦੇ ਹਨ।
  • ਭੱਤੇ ਤਨਖਾਹਾਂ ਤੋਂਬਾਅਦ ਸ਼ਾਇਦ ਤੁਹਾਡੀ ਨਿੱਤ-ਪ੍ਰਤੀ ਦੀ ਜ਼ਿੰਦਗੀ ਉੱਤੇ ਸਭ ਤੋਂ ਵੱਡਾ ਅਸਰ ਭੱਤਿਆ ਦਾ ਪੈਂਦਾ ਹੈ ਅਤੇ ਇੱਥੇ ਸੁਧਾਰ ਲਈ ਕਾਫੀ ਗੁੰਜਾਇਸ਼ ਹੈ।
  • ਛੁੱਟੀਆਂ। ਬਹੁਤੇ ਛੁੱਟੀਆਂ ਉਦੋਂ ਲੈਂਦੇ ਹਨ ਜਦੋਂ ਸਕੂਲਾਂ ਵਿੱਚ ਛੁੱਟੀਆਂ ਹੋਣ – ਮਾਰਚ ਬ੍ਰੇਕ, ਗਰਮੀਆਂ, ਕ੍ਰਿਸਮਸ ਵਗੈਰ੍ਹਾ – ਪਰ ਕਈ ਵਾਰੀਤੁਹਾਨੂੰ ਸਕੂਲੀ ਵਰ੍ਹੇ ਦੇ ਦੌਰਾਨ ਵੀ ਛੁੱਟੀ ਕਰਨੀ ਪੈ ਸਕਦੀ ਹੈ। ਇਹ ਤੁਹਾਡਾ ਹੱਕ ਬਣਦਾ ਹੈ। ਛੁੱਟੀਆਂ ਰਾਖਵੀਆਂ ਕਰਨ ਦੀ ਇੱਕ ਕਾਰਵਾਈ ਲਾਗੂ ਕਰਨ ਨਾਲ ਛੁੱਟੀਆਂ ਲੈਣ ਦੇ ਚਾਹਵਾਨਾਂ ਕੋਲ ਛੁੱਟੀਆਂ ਬੁੱਕ ਕਰਨ ਦੀ ਕਾਬਲੀਅਤ ਆਵੇਗੀ ਜੋ ਉਹ ਸਕੂਲੀ ਵਰ੍ਹੇ ਵਿੱਚ ਵੀ ਲੈ ਸਕਣਗੇ।
  • ਗੈਰ-ਹਾਜ਼ਰੀ ਲਈਛੁੱਟੀ। ਯੂਨੀਫੋਰ ਨੇ ਡਰਾਈਵਰਾਂ ਲਈ ਗੈਰਹਾਜ਼ਰੀ ਲਈ ਛੁੱਟੀਆਂ (ਲੀਵ ਆਫ ਐਬਸੈਂਸ) ਦੀ ਸਹੂਲਤ ਵਾਸਤੇ ਓਨਟੇਰੀਓ  ਭਰ ਵਿੱਚ ਸੌਦੇਬਾਜ਼ੀ ਕੀਤੀ ਹੈ ਅਤੇ ਤੁਹਾਡੇ ਮੌਜੂਦਾ ਕੁਲੈਕਟਿਵ ਐਗਰੀਮੈਂਟ ਵਿੱਚ ਵੀ ਸੁਧਾਰ ਦੀ ਕਾਫੀ ਗੁੰਜਾਇਸ਼ ਦੇਖਦੇ ਹਨ। ਅਸੀਂ ਹੋਰਨਾ ਸਕੂਲ ਬੱਸਾਂ ਵਾਲੇ ਇਕਰਾਰਨਾਮਿਆਂ ਦੀ ਪਰਖੀ ਹੋਈ ਸ਼ਬਦਾਵਲੀ ਪੇਸ਼ ਕਰਾਂਗੇ ਜਿਸ ਅਨੁਸਾਰ ਛੁੱਟੀਆਂ ਲਈ ਜਗ੍ਹਾਂ ਰੱਖੀ ਜਾਵੇ ਜਿਸ ਨਾਲ ਕਾਰਜਕ੍ਰਮ ਅਨੁਸਾਰ ਵਾਪਸੀ ਕਰਨ ’ਤੇ ਆਪਣੇ ਮੌਜੂਦਾ ਗੇੜੇ ’ਤੇ ਵਾਪਸ ਆਉਣ ਦੀ ਤੁਹਾਡੀ ਕਾਬਲੀਅਤ ਮਹਿਫੂਜ਼ ਹੋ ਸਕੇਗੀ।
  • ਸਿਹਤ ਅਤੇ ਸਲਾਮਤੀ। ਸਿਹਤ ਅਤੇ ਸਲਾਮਤੀ ਬਾਰੇ ਤੁਹਾਡੇ ਮੌਜੂਦਾ ਸਮਝੌਤੇ ਵਿੱਚ ਕਾਨੂੰਨੀਮੱਦਾਂ ਤੋਂ ਵੱਧ ਬਹੁਤਾ ਕੁੱਝ ਨਹੀਂ ਹੈ। ਇਸ ਵਿੱਚ ਤਬਦੀਲੀ ਕੀਤੇ ਜਾਣ ਦੀ ਲੋੜ ਹੈ। ਤੁਹਾਨੂੰ ਓ ਐੱਲ ਆਰ ਬੀ ਤਹਿਤ ਪ੍ਰਮਾਣਤ ਕੀਤਾ ਗਿਆ ਹੈ ਅਤੇ ਤੁਹਾਨੂੰ ਰੁਜ਼ਗਾਰ-ਸਥਲ ’ਤੇ ਕਾਰਆਮਦ ਇੱਕ ਸਾਂਝੀ ਸਿਹਤ ਅਤੇ ਸਲਾਮਤੀ ਕਮੇਟੀ ਦੀ ਸੇਧ ਹੇਠ ਰੁਜ਼ਗਾਰ ਅੰਜਾਮ ਦੇਣ ਦਾ ਹੱਕ ਹੈ।
  • ਯੂਨੀਅਨ ਤਹਿਤ ਹੱਕ। ਤੁਹਾਡੀਸਥਾਨਕ ਕਮੇਟੀ ਹਰ  ਰੋਜ਼ ਤੁਹਾਡੇ ਨਾਲ ਰਲ਼ ਕੇ ਕਾਰਜ ਕਰਨ ਲਈ ਪੱਕਾ ਇਰਾਦਾ ਰੱਖਦੀ ਹੈ ਅਤੇ ਤੁਹਾਨੂੰ ਜਾਗਰੂਕ ਰੱਖਣ ਦੇ ਅਤੇ ਤੁਹਾਡੇ ਹੱਕਾਂ ਦੀ ਹਿਫ਼ਾਜ਼ਤ ਕਰਨ ਦੇ ਤੁਹਾਡੀ ਲੋਕਲ ਦੇ ਹੱਕ ਨੂੰ ਮਾਨਤਾ ਦੇਣ ਲਈ ਸਾਨੂੰ ਕੁਲੈਕਟਿਵ ਐਗਰੀਮੈਂਟ ਦੀ ਇਬਾਰਤ ਵਿੱਚ ਸੋਧ ਕਰਨ ਦੀ ਲੋੜ ਹੈ। ਨਵੇਂ ਮੈਂਬਰਾਂ ਦੀ ਸਿਖਲਾਈ, ਬਾਕਾਇਦਗੀ ਨਾਲ ਯੂਨੀਅਨ ਮੀਟਿੰਗਾਂ ਅਤੇ ਰੁਜ਼ਗਾਰ-ਸਥਲ ਵਿਖੇ ਹੀ ਮੈਂਬਰਸ਼ਿਪ ਮੀਟਿੰਗਾਂ ਦੇ ਨੋਟਿਸਾਂ ਤਕ ਰਸਾਈ।

ਸ਼ਨਾਖਤ ਕੀਤੀਆਂ ਵਿੱਚੋਂ ਇਹ ਕੁੱਝ ਕੁ ਹੀ ਮੱਦਾਂ ਹਨ ਜਿਹੜੀਆਂ ਸੌਦੇਬਾਜ਼ੀ ਦੀ ਮੇਜ ’ਤੇ ਤਰਜੀਹ ਬਣਨਗੀਆਂ। ਯੂਨੀਫੋਰ ਮੈਂਬਰਾਂ ਦੇ ਜ਼ੋਰ ਨਾਲ ਚੱਲਣ ਵਾਲੀ ਇੱਕ ਯੂਨੀਅਨ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਨੇਤਾ ਅਤੇ ਸੌਦੇਬਾਜ਼ੀ ਲਈ ਆਪਣੀ ਕਮੇਟੀ ਆਪ ਚੁਣ ਸਕਦੇ ਹੋ। ਤੁਹਾਡੇ ਵੱਲੋਂ ਸੌਦੇਬਾਜ਼ੀ ਲਈ ਕਮੇਟੀ ਚੁਣਨ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਕਮੇਟੀ ਅਤੇ ਤੁਹਾਡੀ ਲੋਕਲ ਤੁਹਾਡੇ ਨਾਲ ਰਲ ਕੇ ਸੌਦੇਬਾਜ਼ੀ ਲਈ ਇੱਕ ਨੀਤੀ ਅਤੇ ਕੁਲੈਕਟਿਵ ਐਗਰੀਮੈਂਟ ਲਈ ਤਰਜੀਹਾਂ ਤੈਅ ਕਰਨਗੇ। 

Unifor
http://join.unifor.org/