Suspending Parkview Dues

 

On behalf of Local 4268 Executive Board and 1,800 transportation-based members, 1,300 of which are school bus drivers, I would like to take this opportunity to welcome you to our Local.

I would also like to speak candidly with you about the situation we find ourselves in and a similar experience I had as a school bus driver.

More than 30 years ago, I made the decision as a young mom to become a school bus driver. I was hired into a unionized workplace, I knew nothing about unions and honestly, for the first few years, I really wasn’t too interested or informed.

One afternoon just after my morning run, I was called by dispatch and told to come into the office with my union rep. I panicked. Did I do something wrong? My first thought was I need to find out who my union rep is and get ready for the meeting.

What I learned from that meeting was that it was a very good thing not to have to face management alone.

Years later that union representative, who had helped me, moved onto another job and as time went by I started to hear complaints from other drivers like “the union isn’t doing anything”, “we don’t know who our reps are” and the conversation started moving to “maybe we don’t need the union.”

Yes, it wasn’t perfect, and there was a lot of room for improvement, but I knew that without the union, there was no way I could trust my employer to make good decisions for me and my co-workers. Right then, I decided to see if I could help make things work.

Despite my coworkers thinking that it was hopeless, they trusted me and I was committed to becoming the union representative.

From there I participated in the bargaining committee and negotiations and soon after became the Chairperson and it did not stop there!

With the help of the union, we worked together and made many positive changes in our workplace. We continued to bargain and improve on our collective agreement and working conditions every single time.

With the support of the Unifor, I have had the privilege to speak out for school bus drivers on issues that are so important to us. Health and safety, ensuring drivers are being paid for every hour they work, access to vacation not just in the summer months, paid sick days and so much more.

Unifor has been standing up for school bus driver safety for decades, including throughout the pandemic:

Gains we make as drivers comes from working together united, and with determination.

Many Parkview drivers I have spoken to over the last week are telling me they have seen many changes since becoming union members, but there is more to do. So here is what we have done so far….

  • Your employer was notified on Jan 29th, 2021 of our intent to bargain improvements to the collective agreement.
  • We will be starting the elections for a new bargaining committee and yard representatives
  • This week we will be sending out bargaining surveys to members

And today we have informed your employer that we will be suspending all union dues. You will not pay any union dues until we have bargained a new collective agreement and it has been ratified by you! Letter to Parkview is below.

We understand that workers at Parkview have felt frustrated with your union and that’s fair. We have been making adjustments and are committing to getting into bargaining to ensure fairness in your workplace, better wages, benefits, and a voice for your concerns.

All of these rights need to be part of a legally binding collective agreement. Without this, you will lose your voice and everything you have worked for 

I am deeply concerned that there is some real bullying happening in your workplace. There is never a reason to show up at people’s homes and threaten drivers to sign a petition or they will tell your employer.

To think that the very people who are asking you to walk away from the union are also giving information to the employer. This is a serious breach of trust.

I hope you will give us the opportunity to put our experience to work for you at this exciting time. This is the moment to make real gains in the next round of negotiations. I look forward to working with you in the weeks ahead. 

In solidarity,

Debbie Montgomery

President, Unifor Local 4268

 

 

 

 

 

ਪਾਰਕਵਿਊ/ਐੱਸ.ਟੀ.ਸੀ. ਦੇ ਪਿਆਰੇ ਮੈਂਬਰ ਸਾਹਿਬਾਨ,

 

ਲੋਕਲ 4268 ਦੇ ਐਕਜ਼ੈਕਿਊਟਿਵ ਬੋਰਡ ਅਤੇ 1,800 ਟਰਾਂਸਪੋਰਟੇਸ਼ਨ-ਆਧਾਰਤ ਮੈਂਬਰਾਂ, ਜਿਨ੍ਹਾਂ ਵਿੱਚੋਂ 1,300 ਸਕੂਲ ਬੱਸਾਂ ਦੇ ਡਰਾਈਵਰ ਹਨ, ਵੱਲੋਂ ਇਸ ਮੌਕੇ ਤੁਹਾਨੂੰ ਆਪਣੀ ਲੋਕਲ ਵਿੱਚ ਮੈਂ ਜੀ ਆਇਆਂ ਆਖਦੀ ਹਾਂ।

 

ਇਸ ਮੌਕੇ ਦੋ ਗੱਲਾਂ ਮੈਂ ਤੁਹਾਡੇ ਨਾਲ ਖੁੱਲ੍ਹਦਿਲੀ ਨਾਲ ਕਰਾਂਗੀ – ਪਹਿਲਾ ਜਿਸ ਹਾਲਤ ਵਿੱਚ ਅੱਜ ਅਸੀਂ ਮੌਜੂਦ ਹਾਂ; ਅਤੇ ਦੂਜਾ, ਸਕੂਲ ਬੱਸ ਡਰਾਈਵਰ ਵਜੋਂ ਮੇਰਾ ਆਪਣਾ ਇੱਕ ਅਜਿਹਾ ਹੀ ਤਜਰਬਾ।

 

30 ਸਾਲ ਤੋਂ ਵੱਧ ਸਮਾਂ ਪਹਿਲਾਂ, ਇੱਕ ਜਵਾਨ ਮਾਂ ਵਜੋਂ ਮੈਂ  ਸਕੂਲ ਬੱਸ ਡਰਾਈਵਰ ਬਣਨ ਦਾ ਫੈਸਲਾ ਕੀਤਾ। ਮੈਂ ਯੂਨੀਅਨ ਵਾਲੇ ਇੱਕ ਰੁਜ਼ਗਾਰ-ਸਥਲ ਵਿਖੇ ਕੰਮ ’ਤੇ ਲੱਗੀ। ਯੂਨੀਅਨਾਂ ਬਾਰੇ ਮੈਨੂੰ ਕੁੱਝ ਵੀ ਪਤਾ ਨਹੀਂ ਸੀ ਅਤੇ ਈਮਾਨਦਾਰੀ ਦੀ ਗੱਲ ਹੈ ਕਿ ਦਰਅਸਲ ਪਹਿਲੇ ਕਈ ਸਾਲ ਨਾ ਇਸ ਵਿੱਚ ਮੇਰੀ ਕੋਈ ਬਹੁਤੀ  ਦਿਲਚਸਪੀ ਜਾਂ, ਨਾ ਇਸ ਬਾਰੇ ਮੈਨੂੰ ਕੁੱਝ ਸੀ।

 

ਆਪਣੇ ਸਵੇਰ ਦੇ ਗੇੜੇ ਤੋਂ ਬਾਅਦ ਇੱਕ ਦਿਨ ਮੈਨੂੰ  ਡਿਸਪੈਚ ਨੇ ਕਿਹਾ ਕਿ ਮੈਂ ਆਪਣੇ ਯੂਨੀਅਨ ਰੈਪ ਨਾਲ ਦਫਤਰ ਆਵਾਂ। ਮੈਂ ਘਬਰਾ ਗਈ। ਕੀ ਗਲਤੀ ਹੋ ਗਈ ਮੈਥੋਂ? ਪਹਿਲੀ ਗੱਲ ਜੋ ਮੇਰੇ ਮਨ ਵਿੱਚ ਆਈ ਉਹ ਸੀ ਆਪਣੇ ਯੂਨੀਅਨ ਰੈਪ ਦਾ ਪਤਾ ਲਾਉਣਾ ਅਤੇ ਮੀਟਿੰਗ ਦੀ ਤਿਆਰੀ ਕਰਨਾ।

 

ਉਸ ਮੀਟਿੰਗ ਤੋਂ ਮੈਨੂੰ ਪਤਾ ਲੱਗਿਆ ਕਿ ਮੈਨੇਜਮੈਂਟ ਦਾ ਸਾਮ੍ਹਣਾ ਕਰਨ ਵੇਲੇ ਇੱਕਲੇ ਬੰਦਾ ਇਕੱਲਾ ਨਾ ਹੋਵੇ ਤਾਂ ਬੜੀ ਚੰਗੀ ਗੱਲ ਹੈ।

 

ਕਈ ਸਾਲ ਬਾਅਦ ਮੇਰੀ ਮਦਦ ਕਰਨ ਵਾਲਾ ਯੂਨੀਅਨ ਰੈਪ ਕੰਮ ਛੱਡ ਕੇ ਕਿਸੇ ਹੋਰ ਜਗ੍ਹਾ ਜਾ ਲੱਗਿਆ। ਸਮਾਂ ਲੰਘਣ ਨਾਲ ਮੈਨੂੰ ਦੂਜੇ ਡਰਾਈਵਰਾਂ ਦੀਆਂ ਸ਼ਿਕਾਇਤਾਂ ਸੁਣਨ ਲੱਗੀਆਂ ਜਿਵੇਂ “ਯੂਨੀਅਨ ਵਾਲੇ ਕੁੱਝ ਵੀ ਨਹੀਂ ਕਰਦੇ”, “ਸਾਨੂੰ ਤਾਂ ਆਪਣੇ ਰੈਪ ਦਾ ਵੀ ਪਤਾ ਨਹੀਂ ਹੈ” ਅਤੇ ਗੱਲ ਇਹ ਹੋਣ ਲੱਗ ਪਈ ਕਿ ਸ਼ਾਇਦ ਸਾਨੂੰ ਯੂਨੀਅਨ ਦੀ ਲੋੜ ਹੀ ਨਹੀਂ ਹੈ।

 

ਗੱਲ ਇਹ ਹੈ ਕਿ ਸਭ ਅੱਛਾ ਨਹੀਂ ਸੀ। ਬੜਾਂ ਸੁਧਾਰ ਹੋਣ ਵਾਲਾ ਸੀ ਪਰ ਮੈਨੂੰ ਪਤਾ ਸੀ ਕਿ ਯੂਨੀਅਨ ਤੋਂ ਬਿਨਾ ਮੈਨੂੰ ਆਪਣੇ ਰੁਜ਼ਗਾਰਦਾਤਾ ’ਤੇ ਭਰੋਸਾ ਨਹੀਂ ਸੀ ਕਰਨਾ ਚਾਹੀਦਾ ਕਿ ਉਹ ਮੇਰੇ ਅਤੇ ਮੇਰੇ ਸਹਿਕਰਮੀਆਂ ਬਾਰੇ ਸਹੀ ਫੈਸਲੇ ਕਰੇਗਾ। ਉਸੇ ਵੇਲੇ ਮੈਂ ਇਹ ਵੇਖਣ ਦਾ ਫੈਸਲਾ ਕੀਤਾ ਕਿ ਕੀ ਮੈਂ ਕੋਈ ਸੁਧਾਰ ਕਰ ਸਕਦੀ ਹਾਂ।

ਨਾਉਮੀਦੀ ਹੋਣ ਦੇ ਬਾਵਜੂਦ ਮੇਰੇ ਸਹਿਕਰਮੀਆਂ ਨੇ ਮੇਰਾ ਇਤਬਾਰ ਕੀਤਾ ਅਤੇ ਮੈਂ ਪੱਕਾ ਇਰਾਦਾ ਕਰ ਲਿਆ ਕਿ ਮੈਂ ਯੂਨੀਅਨ ਰੈਪ ਬਣਾਂਗੀ। 

 

ਉਸ ਵੇਲ਼ੇ ਤੋਂ ਮੈਂ ਬਾਰਗੇਨਿੰਗ ਕਮੇਟੀ ਅਤੇ ਸੌਦੇਬਾਜ਼ੀ ਵਿੱਚ ਹਿੱਸਾ ਲੈਣਾ @ਸ਼ੁਰੂ ਕੀਤਾ ਅਤੇ ਛੇਤੀ ਬਾਅਦ ਚੇਅਰਪਰਸਨ ਬਣੀ ਅਤੇ ਗੱਲ ਉੱਥੇ ਹੀ ਨਹੀਂ ਮੁੱਕੀ! 

 

ਯੂਨੀਅਨ ਦੀ ਮਦਦ ਨਾਲ ਅਸੀਂ ਰਲ਼ ਕੇ ਆਪਣੇ ਰੁਜ਼ਗਾਰਸਥਲ ਵਿਖੇ ਅਨੇਕਾਂ ਉਸਾਰੂ ਤਬਦੀਲੀਆਂ ਕੀਤੀਆਂ। ਅਸੀਂ ਆਪਣੇ ਕੁਲੈਕਟਿਵ ਐਗਰੀਮੈਂਟ ਅਤੇ ਰੁਜ਼ਗਾਰ ਦੇ ਹਾਲਾਤ ਬਾਰੇ ਹਰ ਵਾਰ ਸੌਦੇਬਾਜ਼ੀ ਕਰਦੇ ਰਹੇ। 

 

ਯੂਨੀਫੋਰ ਦੀ ਹਿਮਾਇਤ ਨਾਲ ਮੈਨੂੰ ਸਕੂਲ ਬੱਸ ਡਰਾਈਵਰਾਂ ਦੇ ਉਨ੍ਹਾਂ ਮੁੱਦਿਆਂ ’ਤੇ ਬੋਲਣ ਦਾ ਅਖਤਿਆਰ ਮਿਲਿਆ ਜੋ ਸਾਡੇ ਲਈ ਬੇਹੱਦ ਅਹਿਮ ਹਨ: ਸਿਹਤ ਅਤੇ ਸਲਾਮਤੀ, ਇਹ ਯਕੀਨੀ ਬਣਾਉਣਾ ਕਿ ਡਰਾਈਵਰਾਂ ਨੂੰ ਕੰਮ ’ਤੇ ਲਾਏ ਹਰ ਘੰਟੇ ਬਦਲੇ ਤਨਖਾਹ ਮਿਲੇ, ਛੁੱਟੀਆਂ ਸਿਰਫ ਗਰਮੀਆਂ ਵਿੱਚ ਹੀ ਨਾ ਮਿਲਣ, ਬਿਮਾਰੀ ਦੇ ਦਿਨਾਂ ਦੀ ਤਨਖਾਹ ਮਿਲੇ, ਅਤੇ ਹੋਰ ਕਿੰਨ੍ਹਾ ਹੀ ਕੁੱਝ।

 

 

ਯੂਨੀਫੌਰ ਸਕੂਲ ਬੱਸ ਡਰਾਈਵਰਾਂ ਦੀ ਸੁਰਖਿਆ ਲਈ ਮਹਾਂਮਾਰੀ ਦੇ ਅਰਸੇ ਸਮੇਤ ਦਹਾਕਿਆਂ ਤੋਂ ਲੜਦੀ ਆਈ ਹੈ: 

 

 

ਏਕੇ ਨਾਲ ਯਤਨ ਕਰਨ ਅਤੇ ਪੱਕਾ ਇਰਾਦਾ ਰੱਖਣ ਦੇ ਸਾਨੂੰ ਲਾਭ

 

ਪਾਰਕਵਿਊ ਵਿਖੇ ਅਨੇਕਾਂ ਡਰਾਈਵਰ, ਜਿਨ੍ਹਾਂ ਨਾਲ ਮੈਂ ਪਿਛਲੇ ਹਫਤੇ ਗੱਲ ਕੀਤੀ ਹੈ, ਮੈਨੂੰ ਦੱਸਦੇ ਹਨ ਕਿ ਯੂਨੀਅਨ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਤਬਦੀਲੀਆਂ ਵੇਖੀਆਂ ਹਨ ਪਰ ਹੋਰ ਬਹੁਤ ਕੁੱਝ ਕਰਨ ਵਾਲਾ ਬਾਕੀ ਹੈ। ਸੋ ਸਾਡੇ ਹੁਣ ਤਕ ਦੇ ਕੀਤੇ ਕੰਮਾਂ ਦਾ ਸਾਰ ਇਹ ਹੈ:

 

  • ਤੁਹਾਡੇ ਰੁਜ਼ਗਾਰਦਾਤਾ ਨੂੰ29 ਜਨਵਰੀ 2021 ਨੂੰ ਦੱਸ ਦਿੱਤਾ ਗਿਆ ਸੀ ਕਿ ਸਾਡਾ ਇਰਾਦਾ ਹੈ ਕਿ ਕੁਲੈਕਟਿਵ ਐਗਰੀਮੈਂਟ ਲਈ ਸੌਦੇਬਾਜ਼ੀ ਕਰੀਏ।
  • ਨਵੀਂ ਬਾਰਗੇਨਿੰਗ ਕਮੇਟੀ ਅਤੇ ਯਾਰਡ ਦੇ ਨੁਮਾਇੰਦਿਆਂ ਦੀਚੋਣ ਲਈ ਅਸੀਂ ਚੋਣਾਂ ਦਾ ਅਮਲ @ਸ਼ੁਰੂ ਕਰਾਂਗੇ
  • ਇਸ ਹਫਤੇ ਅਸੀਂ ਨਵੇਂ ਮੈਂਬਰਾਂ ਨੂੰਸੌਦੇਬਾਜ਼ੀ ਬਾਰੇ ਸਰਵੇਖਣ ਭੇਜਾਂਗੇ

 

ਅਤੇ ਅੱਜ ਅਸੀਂ ਤੁਹਾਡੇ ਰੁਜ਼ਗਾਰਦਾਤਾ ਨੂੰ ਦੱਸ ਦਿੱਤਾ ਹੈ ਕਿ ਅਸੀਂ ਯੂਨੀਅਨ ਦੇ ਸਾਰੇ ਬਕਾਏ (ਡਿਊਜ਼) ਮੁਅੱਤਲ ਕਰ ਰਹੇ ਹਾਂ। ਯਾਣਿ ਕਿ ਜਦੋਂ ਤਕ ਅਸੀਂ ਇੱਕ ਨਵੇਂ ਕੁਲੈਕਟਿਵ ਐਗਰੀਮੈਂਟ ਬਾਰੇ ਸੌਦੇਬਾਜ਼ੀ ਕਰ ਨਹੀਂ ਲੈਂਦੇ, ਅਤੇ ਜਦੋਂ ਤਕ ਤੁਹਾਡੇ ਵੱਲੋਂ ਇਸ ਦੀ ਤਾਈਦ ਨਹੀਂ ਹੋ ਜਾਂਦੀ, ਤੁਹਾਨੂੰ ਯੂਨੀਅਨ ਦੇ ਕਿਸੇ ਵੀ ਬਕਾਏ ਨੂੰ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ! ਪਾਰਕਵਿਊ ਨੂੰ ਲਿਖਿਆ ਖਤ ਨੱਥੀ ਹੈ। 

 

ਅਸੀਂ ਸਮਝਦੇ ਹਾਂ ਕਿ ਪਾਰਕਵਿਊ ਦੇ ਕਰਮਚਾਰੀ ਆਪਣੀ ਯੂਨੀਅਨ ਪ੍ਰਤੀ ਬੇਬਸੀ ਮਹਿਸੂਸ ਕਰਦੇ ਹਨ ਅਤੇ ਇਹ ਗੱਲ ਜਾਇਜ਼ ਲੱਗਦੀ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਬੜਾ ਢਲ਼ੇ ਹਾਂ ਅਤੇ ਤੁਹਾਡੇ ਰੁਜ਼ਗਾਰ-ਸਥਲ ਵਿਖੇ ਚੰਗੇਰੀਆਂ ਤਨਖਾਹਾਂ, ਲਾਭਾਂ ਅਤੇ ਤੁਹਾਡੇ ਸਰੋਕਾਰਾਂ ਲਈ ਇੱਕ ਆਵਾਜ਼ ਬਣਨ ਵਾਸਤੇ ਸੌਦੇਬਾਜ਼ੀ ਕਰਨ ਲਈ ਪੱਕਾ ਇਰਾਦਾ ਰੱਖਦੇ ਹਾਂ।

 

ਇਹ ਸਾਰੇ ਹੱਕ ਕਿਸੇ ਕਾਨੂੰਨੀ ਤੌਰ ’ਤੇ ਲਾਗੂ ਕੀਤੇ ਜਾ ਸਕਣ ਵਾਲੇ ਕੁਲੈਕਟਿਵ ਐਗਰੀਮੈਂਟ ਦਾ ਹਿੱਸਾ ਹੋਣੇ ਚਾਹੀਦੇ ਹਨ। ਇਸ ਤੋਂ ਬਿਨਾ ਤੁਹਾਡੀ ਆਵਾਜ਼ ਗੁੰਮ ਅਤੇ ਹਰ ਉਹ ਚੀਜ਼ ਜਿਸ ਲਈ ਤੁਸੀਂ ਮਿਹਨਤ ਕੀਤੀ ਹੈ, ਖੁੱਸ ਜਾਵੇਗੀ 

 

ਮੈਨੂੰ ਇਸ ਗੱਲ ਦਾ ਡੂੰਘਾ ਫਿਕਰ ਹੈ ਕਿ ਤੁਹਾਡੇ ਰੁਜ਼ਗਾਰਸਥਲ ਵਿਖੇ ਕੁੱਝ ਗੰਭੀਰ ਧੱਕੇਸ਼ਾਹੀ ਵਾਪਰ ਰਹੀ ਹੈ। ਕਦੇ ਵੀ ਇਸ ਗੱਲ ਦੀ ਕੋਈ ਵਜ੍ਹਾ ਨਹੀਂ ਹੋਣੀ ਚਾਹੀਦੀ ਕਿ ਕੋਈ ਕਿਸੇ ਦੇ ਦਰਾਂ ’ਤੇ ਜਾ ਕੇ ਉਸ ਨੂੰ  ਧਮਕਾਵੇ ਕਿ ਜਾਂ ਤਾਂ ਅਰਜ਼ੀ ’ਤੇ ਦਸਤਖਤ ਕਰੋ, ਨਹੀਂ ਤਾਂ ਉਹ ਤੁਹਾਡੇ ਰੁਜ਼ਗਾਰਦਾਤਾ ਕੋਲ ਤੁਹਾਡੀ ਸ਼ਿਕਾਇਤ ਲਾਉਣਗੇ।

 

ਇਹ ਖਿਆਲ ਆਉਣਾ ਕਿ ਜਿਹੜੇ ਬੰਦੇ ਤੁਹਾਨੂੰ ਯੂਨੀਅਨ ਕੋਲੋਂ ਪਰ੍ਹੇ ਰਹਿਣ ਲਈ ਆਖ ਰਹੇ ਹਨ, ਉਹੋ ਹੀ ਤੁਹਾਡੇ ਰੁਜ਼ਗਾਰਦਾਤਾ ਨੂੰ ਵੀ ਇਤਲਾਹਾਂ ਦਿੰਦੇ ਹਨ, ਭਰੋਸਾ ਤੋੜਨ ਦਾ ਬੜੀ ਗੰਭੀਰ ਵਾਕਿਆ ਹੈ।

 

ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਨੂੰ ਇਸ ਚਾਅ-ਭਰੇ ਸਮੇਂ ਆਪਣਾ ਤਜਰਬਾ ਤੁਹਾਡੇ ਲੇਖੇ ਲਾਉਣ ਦਾ ਮੌਕਾ ਦਿਉਂਗੇ। ਅਗਲੇ ਗੇੜ ਦੀ ਸੌਦੇਬਾਜ਼ੀ ਵਿੱਚ ਅਸਲੀ ਲਾਭ ਹਾਸਲ ਕਰਨ ਦਾ ਇਹ ਸਮਾਂ ਹੈ। ਮੈਂ ਅਗਲੇ ਹਫਤਿਆਂ ਦੌਰਾਨ ਤੁਹਾਡੇ ਨਾਲ ਰਲ਼ ਕੇ ਕਾਰਜ ਅੰਜਾਮ ਦੇਣ ਦੀ ਤਾਂਘ ਰੱਖਦੀ ਹਾਂ।

 

ਏਕੇ ਨਾਲ,

 

ਡੈਬੀ ਮਿੰਟਗੁਮਰੀ

ਪ੍ਰੈਜ਼ੀਡੈਂਟ, ਯੂਨੀਫੋਰ ਲੋਕਲ 4268